Samurai ਸਮੁਰਾਈ ਇੱਕ ਪੰਜਾਬੀ ਨਾਵਲ || Roop Dhillon || Punjabi Novels 2021 ||
Cross Genre Punjabi Sci Fi Samurai Action Novel which deals with 16th Century Japanese history and a possible future Dystopia for Punjab in India. It is the first Punjabi Novel of its nature and for the most part is about a foreign culture which has parallels with Punjabi Culture.
ਸਮੁਰਾਈ ਨਾਵਲ 'ਰੂਪ ਢਿੱਲੋਂ' ਜੀ ਦੀ ਇੱਕ ਵਿਲੱਖਣ ਰਚਨਾ ਹੈ।ਵੈਸੇ ਤਾਂ ਇਨ੍ਹਾਂ ਦੀ ਹਰ ਰਚਨਾ ਹੀ ਵਿਲੱਖਣ ਹੁੰਦੀ ਆ , ਪਰ ਇਸ ਨਾਵਲ ਦੀ ਸਿਰਜਣਾਂ ਉਨ੍ਹਾਂ ਦੂਜੀਆਂ ਨਾਲੋਂ ਕੁੱਝ ਹਟਕੇ ਕੀਤੀ ਹੈ। ਤਕਨੀਕ ਪੱਖੋਂ ਵੀ ਤੇ ਕਹਾਣੀ ਦੇ ਪੱਖ ਤੋਂ ਵੀ, ਇਸਦੀ ਕਹਾਣੀ ਨੂੰ ਲੇਖਕ ਨੇ ਕੋਈ ਇੱਕੋ ਸਮੇਂ'ਚ ਬੰਨ੍ਹਕੇ ਨਹੀ ਰੱਖਿਆ, ਇੱਥੇਂ ਉਨ੍ਹਾਂ ਨੇ ਇੱਕ ਤਕਨੀਕ ਵਰਤੀ ਹੈ, ਉਹ ਇਸ ਤਰਾਂ ਕਿ ਉਨ੍ਹਾਂ ਨੇ ਆਪਣੀ ਕਲਪਨਾ ਦਾ ਸਹਾਰਾ ਲੈ ਇੱਕ ਯੰਤਰ ਨੂੰ ਜਨਮ ਦਿੱਤਾ ਹੈ, ਜਿਸ ਰਾਹੀ ਉਹ ਪਾਠਕ ਨੂੰ ਜਪਾਨ ਦੇ ਇਤਿਹਾਸ, ਤੇ ਭਾਰਤ ਵਿਚਲੇ ਪੰਜਾਬ ਦੇ ਲੰਘ ਚੁੱਕੇ ਸਮੇਂ, ਵਰਤਮਾਨ, ਤੇ ਭਵਿੱਖ ਦੇ ਦਰਸਨ ਕਰਵਾਉਂਦੇ ਹਨ। ਉਹ ਵੀ ਬਹੁਤ ਹੀ ਵਿਗਿਆਨਕ ਤਰੀਕੇ ਨਾਲ, ਇਹ ਉਨ੍ਹਾਂ ਦੀ ਇੱਕ ਦੂਰਅੰਦੇਸੀ ਹੈ ਕਿ ਅੱਜ ਨਹੀ ਤਾਂ ਕੱਲ ਵਿਗਿਆਨ ਉਨ੍ਹਾਂ ਯੰਤਰਾਂ ਦੀ ਖੋਜ ਕਰ ਹੀ ਲਵੇਗਾ, ਜਿਸ ਰਾਹੀ ਇਨਸਾਨ ਭੂਤਕਾਲ ਜਾਂ ਭਵਿੱਖ 'ਚ' ਜਾ ਸਕੇ, ਬੱਸ ਇਸੇ ਦੀ ਹੀ ਕਲਪਨਾ ਕਰਕੇ ਲੇਖਕ ਨੇ ਕਹਾਣੀ ਨੂੰ ਵਿਲੱਖਣ ਤੇ ਦਿਲਚਸਪ ਬਣਾਇਆ ਹੈ।ਇਸ ਲਈ ਇਸ ਨਾਵਲ ਨੂੰ ਪੜ੍ਹਦਿਆਂ ਇੰਝ ਲੱਗਦਾ ਜਿਵੇਂ ਕੋਈ ਅਧੁਨਿਕ ਹਾਲੀਵੁੱਡ ਮੂਵੀ ਵੇਖ ਰਹੇ ਹੋਈਏ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ, ਉਨ੍ਹਾਂ ਇਸ ਵਿੱਚ ਪੰਜਾਬੀ ਨੂੰ ਕੁੱਝ ਨਵੇਂ ਸਬਦ ਦਿੱਤੇ ਹਨ, ਤੇ ਰਹੀ ਗੱਲ ਨਾਵਲ ਦੇ ਹੋਰ ਪੱਖਾਂ ਦੀ ਤਾਂ, ਇਹ ਹਰ ਪੱਖ ਤੋ ਲਾਜਵਾਬ ਹੈ। ਜਿਵੇਂ ਕਿ ਇਸਦਾ ਹਰ ਇੱਕ ਕਾਂਡ ਆਪਣੇ ਆਪ ਚ ਪੂਰਨ ਹੈ, ਤੇ ਆਪਣੇ ਚ ਨਾਵਲ ਦੀ ਪੂਰੀ ਕਹਾਣੀ ਸਮੋਈ ਬੈਠਾ ਹੈ।ਫਿਰ ਨਾਵਲ ਦਾ ਕੋਈ ਵੀ ਪਾਤਰ ਅਣਗੌਲਿਆ ਨਹੀ ਰਿਹਾ ਹੈ, ਕਿਉਂਕਿ ਲੇਖਕ ਹਰ ਕਾਂਡ ਦੀ ਕਹਾਣੀ ਦੇ ਸਭ ਪਹਿਲੂਆਂ ਨੂੰ ਉਜਾਗਰ ਕਰਦਾ ਹੈ, ਇਹ ਵੀ ਇੱਕ ਵੱਖਰੀ ਤਕਨੀਕ ਹੈ, ਇਹ ਓਸੇ ਤਰਾਂ ਹੀ ਜਿਵੇਂ ਕੋਈ ਵਿਕਰੇਤਾ ਆਪਣੀ ਚੀਜ ਵੇਚਣ ਲੱਗਿਆਂ ਗਾਹਕ ਨੂੰ ਆਪਣੀ ਚੀਜ ਨੂੰ ਚਾਰੇ ਪਾਸਿਆਂ ਤੋਂ ਵਿਖਾਉਂਦਾ ਹੈ।ਇਵੇਂ ਹੀ ਲੇਖਕ ਨਾਵਲ ਦੇ ਹਰ ਕਾਂਡ ਨੂੰ ਸਭ ਪਹਿਲੂਆਂ ਤੋਂ ਵਿਖਾਉਂਦਾ ਹੈ।
ਬਾਕੀ 'ਰੂਪ ਢਿਲੋਂ' ਜੀ ਦਾ ਜੋ ਪੰਜਾਬੀ ਪ੍ਰਤੀ ਮੋਹ ਹੈ, ਉਹ ਉਸ ਨੂੰ ਹੀ ਪਤਾ ਹੈ ਜੋ ਉਸ ਨੂੰ ਪੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨਾਲ ਜੁੜਿਆ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬੀ ਵਾਕ ਬਣਤਰ ਚ ਹੱਥ ਤੰਗ ਹੈ, ਉਹ ਇਸ ਲਈ ਕਿ ਉਹ ਯੂ-ਕੇ ਦੇ ਜੰਮਪਲ ਹੈ, ਇਸ ਲਈ ਉਨ੍ਹਾਂ ਦਾ ਬਚਪਨ ਉਸੇ ਮਹੌਲ ਚ ਬੀਤਿਆ ਜਿੱਥੇ ਚਾਰੇ ਪਾਸੇ ਇੰਗਲਿਸ਼ ਬੋਲੀ ਜਾਂਦੀ ਸੀ, ਪਰ ਫਿਰ ਵੀ ਉਹ ਆਪਣੀ ਦ੍ਰਿੜ ਮਹਿਨਤ ਨਾਲ ਪੰਜਾਬੀ ਨੂੰ ਸਿੱਖ ਰਹੇ ਹਨ, ਤੇ ਪੰਜਾਬੀ ਚ ਲਿਖ ਰਹੇ ਹਨ।
Social Plugin